ਜਰਮਨੀ ਵਿੱਚ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ

ਜਰਮਨੀ 'ਚ ਦੋ ਟਰੇਨਾਂ ਦੀ ਟੱਕਰ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ: ਜਰਮਨੀ ਦੇ ਬਾਵੇਰੀਆ ਸੂਬੇ 'ਚ ਦੋ ਯਾਤਰੀ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 150 ਯਾਤਰੀ ਜ਼ਖਮੀ ਹੋ ਗਏ।
ਇਹ ਹਾਦਸਾ ਮਿਊਨਿਖ ਤੋਂ 60 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਬੈਡ ਆਇਬਲਿੰਗ ਕਸਬੇ 'ਚ ਵਾਪਰਿਆ।
ਪੁਲਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਚਾਰ ਲੋਕ ਮ੍ਰਿਤਕ ਪਾਏ ਗਏ ਹਨ। 150 ਲੋਕ ਜ਼ਖਮੀ; ਇਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਰਮਨ ਪ੍ਰੈੱਸ 'ਚ ਛਪੀ ਖਬਰ ਮੁਤਾਬਕ ਹਾਦਸੇ 'ਚ ਇਕ ਟਰੇਨ ਪਟੜੀ ਤੋਂ ਉਤਰ ਗਈ ਅਤੇ ਦੂਜੀ ਟਰੇਨ ਨਾਲ ਟਕਰਾ ਗਈ।
ਰਾਇਟਰਜ਼ ਦੇ ਅਨੁਸਾਰ, ਪੁਲਿਸ ਨੇ ਘੋਸ਼ਣਾ ਕੀਤੀ ਕਿ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਮੌਕੇ 'ਤੇ ਵੱਡੀ ਗਿਣਤੀ 'ਚ ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ।

ਟਿੱਪਣੀ ਕਰਨ ਲਈ ਸਭ ਤੋਂ ਪਹਿਲਾਂ ਹੋਵੋ

ਕੋਈ ਜਵਾਬ ਛੱਡਣਾ

ਤੁਹਾਡਾ ਈਮੇਲ ਪਤਾ ਪ੍ਰਕਾਸ਼ਿਤ ਨਹੀ ਕੀਤਾ ਜਾ ਜਾਵੇਗਾ.


*